Thursday, April 25, 2013

[ Amulik Lal - Page 53-54 ]

* ਆਪਣੀ ਸਭਿਅਤਾ ਦੇ ਪ੍ਰਤੀ ਵਫ਼ਾਦਾਰ ਰਹੋ l ਸਚ ਬੋਲੋ, ਸਚ ਦੀ ਖੋਜ ਕਰੋ l ਸਚ ਦਾ ਹੀ ਆਚਰਣ ਕਰੋ l

* ਪਰਮੇਸਰ ਨਾਲ ਜਿਨ੍ਹਾਂ ਅਸੀਂ ਜੁੜਦੇ ਜਾਵਾਂਗੇ, ਉਤਨੀ ਹੀ ਸ਼ਕਤੀ ਪ੍ਰਾਪਤ ਕਰਦੇ ਜਾਵਾਂਗੇ l

* ਭੋਜਨ ਛਕਣ ਤੇ ਝੂਠੀ ਥਾਲੀ ਜਾਂ ਬਰਤਨ ਆਪਣੇ ਸਾਹਮਣੇ ਨਹੀਂ ਰਖਣੇ ਚਾਹੀਦੇ l ਨਾ ਹੀ ਬਰਤਨ, ਸ਼ਿੰਕ ਵਿੱਚ ਰਹਿਣ ਦਿਓ l ਇਸ ਨਾਲ ਘਰ ਵਿੱਚ ਭੋਜਨ ਅਤੇ ਭਜਨ ਵਿੱਚ ਦਲਿਦਰ ਪਇਆ ਰਹੇਗਾ l

* ਦਫਤਰ ਵਿੱਚ ਹਮੇਸ਼ਾ ਦਰਵਾਜ਼ੇ ਦੀ ਤਰਫ਼ ਮੁੱਖ ਰੱਖ ਕੇ ਬੈਠੋ l

* ਆਪਣੀ ਆਮਦਨ ਦਾ ਦਸਵਾਂ ਹਿੱਸਾ, ਗੁਰੂ ਦੇ ਨਮਿਤ ਕੱਡੋ l ਘਰ ਵਿੱਚ ਸਮਰਿਧੀ, ਬਣੀ ਰਹੇਗੀ l

* ਉਹ ਗਿਆਨ ਬੋਝ ਹੈ - ਜਿਹੜਾ ਭੋਲਾਪਨ ਖੋਹ ਲਵੇ l ਜਿਸ ਵਿੱਚ ਹੰਕਾਰ ਹੈ, ਜਿਸ ਵਿੱਚ ਅਨੰਦੁ ਦੀ ਪ੍ਰਾਪਤੀ ਨਹੀਂ, ਜੋ ਈਰਖਾ ਤੋਂ ਮੁਕਤ ਨਾ ਕਰੇ, ਜੋ ਬੁਧੀਮਤਾ ਵਿੱਚ ਹੰਕਾਰ ਭਰੇ l

* ਇਨਸਾਨ ਨੂੰ ਬੋਲਣ, ਸਿਖਣ ਲੱਗਿਆਂ, ਦੋ ਸਾਲ ਲਗਦੇ ਹਨ l ਕੀ ਬੋਲਣਾ ਹੈ ਉਸ ਵਾਸਤੇ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਸਿਖਦਿਆਂ - ਸਿਖਦਿਆਂ, ਜੀ (ਮਿਠਾਸ) ਨੂੰ ਜਿਤਣਾ ਬਹੁਤ ਔਖਾ ਹੈ l ਅਗਿਆਤ ਯਾਤਰਾ, ਅਨੰਤ ਯਾਤਰਾ ਹੈਂ l  

No comments:

Post a Comment