Thursday, July 4, 2013

[ Amulik Lal - Page 55-56 ]

* ਪਰਮੇਸ਼ਰ ਜਦੋਂ ਕਿਸੇ ਨੂੰ ਮਾਣ ਦੇਵੇਂ ਤਾਂ ਦੁਨੀਆਂ ਦੀ ਕੋਈ ਤਾਕਤ ਅਜਿਹੀ ਨਹੀਂ ਜਿਹੜੀ ਉਸ ਤੋਂ ਵਾਪਿਸ ਲੈ ਸਕੇ l

* ਵਿਗਿਆਨ ਕਹਿੰਦਾ ਹੈ ਕਿ ਜੀਭ ਤੇ ਲੱਗੀ ਚੋਟ ਸਭ ਤੋਂ ਪਹਿਲਾਂ ਠੀਕ ਹੁੰਦੀ ਹੈ l ਗਿਆਨ ਕਹਿੰਦਾ ਹੈ ਕਿ ਜੀਭ ਤੋਂ ਲੱਗੀ ਚੋਟ ਕਦੇ ਠੀਕ ਨਹੀਂ ਹੁੰਦੀ l ਇਸ ਵਾਸਤੇ ਹਮੇਸ਼ਾ ਮਿੱਠਾ ਬੋਲੋ l ਬਾਬਾ ਫਰੀਦ ਜੀ ਕਹਿੰਦੇ ਹਨ,
 " ਮਿਠਾ ਬੋਲੋ ਨਿਵ ਚਲਿਹ ਹਥੋਂ ਵੀ ਕੁਝ ਦੇਹਿ ll
   ਰੱਬ ਤਿਨਾਂ ਦੀ ਬੁੱਕਲੀ ਜੰਗਲ ਕਿਆ ਢੂੰਢਹਿ l"

* ਆਤਮਾ ਕੋ ਨਾ ਕਭੀ ਕਿਸੀ ਸ਼ਾਸਤਰ ਦੁਆਰਾ ਕਾਟਾ ਜਾ ਸਕਤਾ ਹੈ, ਨਾ ਹੀ ਅਗਨੀ ਦੁਆਰਾ ਜਲਾਇਆ ਜਾ ਸਕਤਾ ਹੈ l ਨਾ ਜਲ ਦੁਆਰਾ ਭਿਗਾਇਆ ਜਾ ਸਕਤਾ ਹੈ l ਨਾ ਹੀ  ਵਾਯੂ ਦੁਆਰਾ ਸੁਖਾਇਆ ਜਾ ਸਕਤਾ ਹੈ l

* ਜੋ ਆਦਮੀ ਆਪਣੇ ਜੀਵਨ ਮੇਂ ਅਪਰਾਧ ਛੁਪਾਤਾ ਹੈ, ਵਹ ਕਭੀ ਭੀ ਜੀਵਨ ਮੇ ਤਰੱਕੀ ਨਹੀਂ ਕਰ ਸਕਤਾ l

* ਸੁੱਖੀ ਜੀਵਨ :-
1 ਜੀਵਨ ਵਿੱਚ ਆਸ਼ਕਤੀ ਘੱਟ ਰਖੋ l
2 ਜੀਵਨ ਵਿੱਚ ਜੋ ਸਾਹਮਣੇ ਆ ਰਿਹਾ ਹੈ, ਪ੍ਰਵਾਨ ਕਰੋ l
3 ਜੀਵਨ ਵਿੱਚ, ਤੁਲਨਾ ਵਿੱਚ ਨਾ ਖੜੋ l
4 ਜੀਵਨ ਵਿੱਚ ਪਾਗਲਪਨ ਘੱਟ ਰਖੋ l
5 ਜੀਵਨ ਵਿੱਚ ਘੱਟ ਬੋਲੋ ਪਰ ਕੰਮ ਦਾ ਬੋਲੋ l

ਵਿਖਾਓ - ਦਿਵਯ ਤੇ ਭਾਵਯ
ਖਾਓ - ਪ੍ਰਸ਼ਾਦ
ਪੀਓ - ਅਨਹਦ ਨਾਦ
ਹਿਰਦਾ - ਅੰਮ੍ਰਿਤ ਭਰਪੂਰ ਹੋਵੇ
ਚਾਲ - ਸਚ ਚਰਿੱਤਰ ਹੋਵੇ
ਕੰਮ - ਪਵਿੱਤਰ ਹੋਵੇ
ਜੀਵਨ - ਇੱਤਰ ਹੋਵੇ 

Monday, June 3, 2013

Sahidi Smagam

Mahaan Shaheedi Samagam (Guru Arjan Dev Ji Maharaj)
10 June, 2013 to 12 June, 2013 at
G. Gursagar Sahib, Near Lake, Chandigarh

Tuesday, May 28, 2013

[ Amulik Lal - Page 54-55 ]

* ਡਰਦਾ ਉਹ ਹੈ, ਜਿਹੜਾ ਪਾਪ ਕਰਦਾ ਹੈ ਜਿਹੜਾ ਮਨੁਖ ਪਾਪ ਨੂੰ, ਮਨ ਵਿੱਚ ਲੁਕਾਈ ਰਖਦਾ ਹੈ, ਉਸਦਾ ਸਾਰਾ ਜੀਵਨ ਖਰਾਬ ਹੋ ਜਾਂਦਾ ਹੈ l

* ਸਭ ਨੂੰ ਸਨਮਾਨ ਦੇਣ ਨਾਲ, ਤੁਹਾਡੀ ਜ਼ਿੰਦਗੀ ਮਿਠਾਸ ਨਾਲ ਭਰ ਜਾਵੇਗੀ l

* ਜੇ ਆਪਣਾ ਭਲਾ ਚਾਹੁੰਦੇ ਹੋ, ਤਾਂ ਕਿਸੇ ਦਾ ਬੁਰਾ ਨਾ ਕਰੋ ਅਤੇ ਨਾ ਸੋਚੋ l

* ਦੂਸਰਿਆਂ ਨੂੰ ਭੋਜਨ ਖਵਾਉਣ ਵਾਲਾ, ਆਪ ਕਦੀ ਵੀ ਭੁੱਖਾ ਨਹੀਂ ਰਹਿ ਸਕਦਾ l

* ਪਰਮੇਸ਼ਰ ਪਹਿਲਾਂ, ਮਨੁਖ ਦੇ ਸਾਰੇ ਔਗੁਣ ਲੈਣਗੇ l ਫਿਰ ਉਸ ਨੂੰ ਚੰਗਿਆਈਆਂ ਦੇਣਗੇ l

* ਸੰਸਾਰ ਦੀ ਪ੍ਰੀਤ-ਆਖੀਰ ਵਿੱਚ ਰੌਣਾ l

* ਨਿਰੰਕਾਰ ਦੀ ਪ੍ਰੀਤ-ਅਖੀਰ ਵਿੱਚ ਮਿਲਾਪ l

* ਆਦਮੀ ਵਾਸਤੇ ਮਾਂ, ਭੈਣ ਅਤੇ ਭਾਬੀ, ਤਿੰਨ ਤੀਰਥ ਹਨ l

* ਕਰਮ ਤੇ ਵਿਵਸਥਾ ਹੀ, ਸਫਲਤਾ ਦੇ ਮੂਲ ਮੰਤਰ ਹਨ l ਬਹੁਤ ਸਮਸਿਆਵਾਂ ਦਾ ਹੱਲ ਚੁੱਪ ਰਹਿ ਕੇ ਵੀ, ਕੀਤਾ ਜਾ ਸਕਦਾ ਹੈ l

Thursday, May 2, 2013

Parkash Purab

450 Pawan Prakash Purab 
Dhan Dhan Sahib Sri Guru Arjun Dev Ji Maharaj - Kirtan Diwan - 02 May 2013

Sunday, April 28, 2013

Parkash Purab

02 May 2013 - Guru Arjan Dev Ji Mahraj 450 Parkash Purab @ Gurdwara Gursagar Sahib Near Sukhna Lake Chandigarh.

Thursday, April 25, 2013

[ Amulik Lal - Page 53-54 ]

* ਆਪਣੀ ਸਭਿਅਤਾ ਦੇ ਪ੍ਰਤੀ ਵਫ਼ਾਦਾਰ ਰਹੋ l ਸਚ ਬੋਲੋ, ਸਚ ਦੀ ਖੋਜ ਕਰੋ l ਸਚ ਦਾ ਹੀ ਆਚਰਣ ਕਰੋ l

* ਪਰਮੇਸਰ ਨਾਲ ਜਿਨ੍ਹਾਂ ਅਸੀਂ ਜੁੜਦੇ ਜਾਵਾਂਗੇ, ਉਤਨੀ ਹੀ ਸ਼ਕਤੀ ਪ੍ਰਾਪਤ ਕਰਦੇ ਜਾਵਾਂਗੇ l

* ਭੋਜਨ ਛਕਣ ਤੇ ਝੂਠੀ ਥਾਲੀ ਜਾਂ ਬਰਤਨ ਆਪਣੇ ਸਾਹਮਣੇ ਨਹੀਂ ਰਖਣੇ ਚਾਹੀਦੇ l ਨਾ ਹੀ ਬਰਤਨ, ਸ਼ਿੰਕ ਵਿੱਚ ਰਹਿਣ ਦਿਓ l ਇਸ ਨਾਲ ਘਰ ਵਿੱਚ ਭੋਜਨ ਅਤੇ ਭਜਨ ਵਿੱਚ ਦਲਿਦਰ ਪਇਆ ਰਹੇਗਾ l

* ਦਫਤਰ ਵਿੱਚ ਹਮੇਸ਼ਾ ਦਰਵਾਜ਼ੇ ਦੀ ਤਰਫ਼ ਮੁੱਖ ਰੱਖ ਕੇ ਬੈਠੋ l

* ਆਪਣੀ ਆਮਦਨ ਦਾ ਦਸਵਾਂ ਹਿੱਸਾ, ਗੁਰੂ ਦੇ ਨਮਿਤ ਕੱਡੋ l ਘਰ ਵਿੱਚ ਸਮਰਿਧੀ, ਬਣੀ ਰਹੇਗੀ l

* ਉਹ ਗਿਆਨ ਬੋਝ ਹੈ - ਜਿਹੜਾ ਭੋਲਾਪਨ ਖੋਹ ਲਵੇ l ਜਿਸ ਵਿੱਚ ਹੰਕਾਰ ਹੈ, ਜਿਸ ਵਿੱਚ ਅਨੰਦੁ ਦੀ ਪ੍ਰਾਪਤੀ ਨਹੀਂ, ਜੋ ਈਰਖਾ ਤੋਂ ਮੁਕਤ ਨਾ ਕਰੇ, ਜੋ ਬੁਧੀਮਤਾ ਵਿੱਚ ਹੰਕਾਰ ਭਰੇ l

* ਇਨਸਾਨ ਨੂੰ ਬੋਲਣ, ਸਿਖਣ ਲੱਗਿਆਂ, ਦੋ ਸਾਲ ਲਗਦੇ ਹਨ l ਕੀ ਬੋਲਣਾ ਹੈ ਉਸ ਵਾਸਤੇ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਸਿਖਦਿਆਂ - ਸਿਖਦਿਆਂ, ਜੀ (ਮਿਠਾਸ) ਨੂੰ ਜਿਤਣਾ ਬਹੁਤ ਔਖਾ ਹੈ l ਅਗਿਆਤ ਯਾਤਰਾ, ਅਨੰਤ ਯਾਤਰਾ ਹੈਂ l  

Tuesday, April 16, 2013

[ Amulik Lal - Page 52-53 ]

* ਜਿਹੜਾ ਵਰਤਮਾਨ ਨੂੰ ਨਹੀਂ ਸੰਭਾਲਦਾ, ਉਹ ਆਪਣਾ ਸਭ ਕੁਝ ਗਵਾ ਬੈਠਦਾ ਹੈ  l

* ਜੇਕਰ ਤੁਸੀਂ ਜਿੰਦਗੀ ਵਿੱਚ, ਸਫਲ ਹੋਣਾ ਚਾਹੁੰਦੇ ਹੋ, ਤਾਂ ਆਪਣੇ ਕੰਮ ਨੂੰ ਅੱਗੇ ਰੱਖੋ, ਭਾਵੇਂ ਉਸ ਸਮੇਂ ਸਿਹਤ ਕੁਝ ਖ਼ਰਾਬ ਹੋਵੇ l ਆਪਣੇ ਆਪ ਨੂੰ ਜਿੱਤ ਕੇ ਹੀ ਸਫ਼ਲ ਹੋਇਆ ਜਾ ਸਕਦਾ ਹੈ l ਮਿਹਨਤ, ਕੋਸ਼ਿਸ਼ ਉਹ ਕੁੰਜੀ ਹੈ, ਜਿਸ ਨਾਲ ਕਿਸਮਤ ਦੇ ਦਰਵਾਜ਼ੇ ਖੁੱਲ ਜਾਂਦੇ ਹਨ ਕੋਸ਼ਿਸ਼ ਕਰਕੇ ਉਸ ਓੱਤੇ ਛੱਡ ਦਿਓ l ਇਕ ਨਾ ਇਕ ਦਿਨ ਉਹ ਪ੍ਰਸ਼ਾਦ ਜਰੂਰ ਮਿਲੇਗਾ l

* ਫੁੱਲ ਦੀ ਸੁਗੰਧੀ ਦੀ ਤਰ੍ਹਾਂ, ਸੰਸਾਰ ਵਿੱਚ ਰਹੋ l ਇਹੋ ਜਿਹਾ ਨਾ ਹੋਵੇ ਕਿ ਤੁਸੀਂ ਕਿਸੇ ਤੇ ਭਾਰ ਬਣ ਜਾਓ l

* ਜਿਥੇ ਵਾਸ਼ਨਾ ਹੈ, ਓਥੇ ਪ੍ਰਾਰਥਨਾ ਨਹੀਂ l ਜਿਥੇ ਪ੍ਰਾਰਥਨਾ ਹੈ ਓਥੇ ਪਰਮਾਤਮਾ ਹੈ ਜਿਥੇ ਵਾਸਨਾ ਹੈ, ਓਥੇ ਨਾ ਸ਼ਾਂਤੀ, ਨਾ ਸਚ ਅਤੇ ਨਾ ਸੁਖ ਤੇ ਨਾ ਹੀ ਅਨੰਦੁ ਹੈ l

* ਜਿੰਦਗੀ ਦਾ ਪਹਿਲਾ ਕਪੜਾ ਨੈਪਕੀਨ ਹੈ l ਜਿਸ ਵਿੱਚ ਜੇਬ ਨਹੀਂ l ਜਿੰਦਗੀ ਦਾ ਅਖੀਰਲਾ ਕਪੜਾ ਕਫਨ ਹੈ, ਜਿਸ ਵਿੱਚ ਵੀ ਜੇਬ ਨਹੀਂ l ਤਾਂ ਫਿਰ ਜ਼ਿੰਦਗੀ ਭਰ ਜੇਬ ਭਰਨ ਲਈ, ਇਸ ਤਰ੍ਹਾ ਦੀ ਭੱਜ ਦੌੜ ਕਿਉਂ ? ਜ਼ਿੰਦਗੀ ਵਿੱਚ ਖੁਸ਼ੀ ਨਾਲ ਰਹੋ l ਜੀਓ ਤੇ ਜੀਣ ਦਿਓ l

* ਇਨਸਾਨ ਦਾ ਅਧਿਕਾਰ ਕੇਵਲ ਕਰਮ ਵਿੱਚ ਹੈ, ਫ਼ਲ ਤੇ ਨਹੀਂ l

Wednesday, April 3, 2013

ਮਿੱਠੀ ਯਾਦ - Sant Mata Rajpal Kaur Ji & Sant Mata Surinder Kaur Ji

Date - 04 Apr 2013 - Time - 10:00 am Bhog Shri Akhand Path Sahib

Kirtan - @ Gurdwara Gursagar Sahib Chandigarh 

12:00 PM to 2:00 PM - Jatha

02:01 PM to 4:00 PM -  Sant Pritpal Singh Ji Jheel Wale

Thursday, March 28, 2013

[ Amulik Lal - Page 52 ]

* ਦੋਸਤ ਬਣਾਉਣ ਵਿੱਚ, ਕੰਜੂਸੀ ਕਰੋ l ਪਰਖੇ ਹੋਏ ਪੁਰਾਣੇ ਮਿੱਤਰਾਂ ਨਾਲ ਥੋੜੀ ਬਹੁਤ ਅਣਬਣ ਹੋ ਜਾਵੇ ਤਾਂ ਛੱਡੋ ਨਾ l ਦੋਸਤੀ ਛੱਡਣ ਦੀ ਬਜਾਏ ਦੋਸਤ ਘੱਟ ਬਣਾਓ l

* ਸਮਾਂ ਇੱਕੋ ਜਿਹਾ ਨਹੀਂ ਰਹਿੰਦਾ l ਉਤਰਾਓ, ਚੜਾਓ, ਜਿੰਦਗੀ ਵਿੱਚ ਆਉਂਦੇ ਰਹਿੰਦੇ ਹਨ l ਇਸ ਕਰਕੇ ਘਬਰਾਉਣ ਦੀ ਲੋੜ ਨਹੀਂ l

* ਜੇ ਤੁਸ਼ੀ ਉਦਾਸ ਨਹੀਂ ਹੋਣਾ ਚਾਹੁੰਦੇ, ਤੁਹਾਨੂੰ ਕੋਈ ਵੀ ਉਦਾਸ ਨਹੀਂ ਕਰ ਸਕਦਾ l ਹਰ ਚੀਜ਼ ਵਿਚੋਂ ਗੁਣ, ਸੁੰਦਰਤਾ ਤੇ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰੋ l

* ਫਿਕਰਾਂ ਵਿੱਚ, ਹਰ ਸਮੇਂ ਪਏ ਰਹਿਣਾ ਬੇਵਕੂਫੀ ਅਤੇ ਸਰਾਪ ਹੈ l ਖੁਦ ਨੂੰ ਰਚਨਾਤਮਕ ਚੀਜ਼ਾਂ ਵਿੱਚ ਲਾਓ l ਜ਼ਿੰਦਗੀ ਬੋਝ ਨਹੀਂ, ਹਲਕੀ ਸੋਹਣੀ ਅਤੇ ਅੱਛੀ ਲਗੇਗੀ l

* ਕੋਈ ਤੁਹਾਡੀ ਆਲੋਚਨਾ ਕਰੇ, ਨਿੰਦਾ ਕਰੇ, ਹੱਸ ਕੇ ਸਵੀਕਾਰ ਕਰੋ l ਉਸ ਕਮੀ ਨੂੰ ਆਪਣੇ ਆਪ ਵਿਚੋ ਦੂਰ ਕਰਨ ਦੀ ਕੋਸ਼ਿਸ਼ ਕਰੋ l ਹਮੇਸ਼ਾ ਖੁਸ਼ ਰਹਿਣ ਦਾ ਫੈਸਲਾ ਕਰੋ ਅਤੇ ਉਦਾਸੀ ਨੂੰ ਭਜਾ ਦਿਉ l 

* ਸਾਨੂੰ ਅਪਨੀ ਹਰ ਗਤੀਵਿਧੀ ਨੂੰ, ਨਦੀ ਦੀ ਤਰ੍ਹਾਂ, ਚੱਲਦੇ ਰੱਖਣਾ ਚਾਹੀਦਾ ਹੈ l ਉਸਦਾ ਇਕ ਲਾਭ ਹੈ ਕਿ ਨਦੀ ਚੱਲਦੀ-ਚੱਲਦੀ ਨਵੇਂ ਕਿਨਾਰੇ, ਨਵੀਆਂ ਚਟਾਨਾਂ ਅਤੇ ਨਵੇਂ ਮੋੜਾਂ ਤੋਂ ਗੁਜਰਦੀ ਹੈ l ਇਸ ਤਰ੍ਹਾਂ ਜ਼ਿੰਦਗੀ ਦੀ ਤਾਜ਼ਗੀ ਵੀ ਬਣੀ ਰਹਿੰਦੀ ਹੈ l ਨਵਾਂ ਪਾਉਣ ਦੀ ਉਮੀਦ ਵੀ ਜਿੰਦਾ ਰਹਿੰਦੀ ਹੈ l

Saturday, March 23, 2013

22 Mar - 01 Apr 2013 Kirtan :-

 
25, 26, 27 March 2013 - Gurdwara Gwari Ghat Sahib (Jabalpur)- Madhya Pradesh - India
 

[ Amulik Lal - Page 51 ]


* ਨਿਮਰਤਾ, ਸੇਵਾ, ਸਬਰ ਤੇ ਮਿੱਠੇ ਵਚਨ, ਇਨਸਾਨ ਦੇ ਗਹਿਣੇ ਹਨ l ਨਿਮਰਤਾ, ਸੇਵਾ, ਜਗਿਆਸਾ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ l
* ਇਮਾਨਦਾਰ ਆਦਮੀ ਦੀ ਸੋਚ, ਉਸਾਰੂ, ਸਭ ਲਈ ਸਾਂਝੀ ਅਤੇ ਨਿਆ ਪੂਰਨ ਹੁੰਦੀ ਹੈ l
* ਉਹ ਹੀ ਸੱਚ ਹੈ, ਜਿਸ ਨੂੰ ਆਤਮਾ ਪ੍ਰਵਾਨ ਕਰ ਲਵੇ l
* ਜਿਸ ਕੋਲ ਸਵਸਥਤਾ ਹੈ, ਉਸ ਕੋਲ ਆਸ਼ਾ ਹੈ, ਜਿਸ ਕੋਲ ਆਸ਼ਾ ਹੈ, ਉਸ ਕੋਲ ਪਰਮਾਤਮਾ ਅਤੇ ਸਭ ਕੁਝ ਹੈ l
* ਜਿਸਦੇ ਮਨ ਵਿੱਚ ਗੁੱਸਾ ਨਹੀਂ, ਹੰਕਾਰ ਨਹੀਂ, ਮਮਤਾ ਹੀ ਹੈ, ਜਿਸਦੇ ਹਿਰਦੇ ਵਿੱਚ ਨਾਮ ਵਸਦਾ ਹੈ, ਉਹ ਮਨੁੱਖ ਈਸ਼ਵਰ ਦੇ ਸਮਾਨ ਹੈ l
* ਮੋਹ ਤੇ ਮਮਤਾ ਦਾ ਦਾਇਰਾ ਛੋਟਾ ਕਰੋ ਤੇ ਪ੍ਰੇਮ ਤੇ ਕਰੁਣਾ ਦਾ ਦਾਇਰਾ ਵੱਡਾ ਕਰੋ l
* ਗਿਆਨੀ ਕਹਿੰਦੇ ਹਨ ਕਿ ਪ੍ਰੀਕਸ਼ਾ (ਪ੍ਰੀਖਿਆ) ਹੋ ਰਹੀ ਹੈ l ਭਗਤ ਕਹਿੰਦੇ ਹਨ ਕਿ ਪ੍ਰਤੀਕਸ਼ਾ (ਉਡੀਕ) ਹੋ ਰਹੀ ਹੈ l
* ਸਾਨੂੰ ਕੁਝ ਰੋਜ਼ ਅਜਿਹਾ ਕਰਨਾ ਚਾਹੀਦਾ ਹੈ, ਜਿਸ ਨਾਲ ਅਸੀਂ ਵਖਰਾ ਕਰ ਜਾਈਏ l ਅਸੀਂ ਦੁਨੀਆਂ ਦੀ ਨਿਗਾਹ ਵਿੱਚ ਖਾਸ ਬਣੇ ਰਹਾਂਗੇ l

Friday, March 22, 2013

[ Amulik Lal - Page 50 ]


* ਮੌਨ ਰਹਿਣਾ ਸਭ ਤੋਂ ਵੱਡੀ ਤਾਕਤ ਹੈ l ਮੌਨ ਇਕ ਕਲਾ ਹੈ l ਮੌਨ ਭਾਸ਼ਣ ਹੈ l ਜੇ ਇਕ ਸ਼ਬਦ ਨਾਲ ਗੱਲ ਬਣਦੀ ਹੋਵੇ ਤਾਂ ਦੋ ਬੋਲਣ ਦੀ ਜ਼ਰੂਰਤ ਨਹੀਂ l

* ਤਿਲਕ ਦਾ ਮਤਲਬ, ਤਿੰਨ ਤਰ੍ਹਾਂ ਦੀ ਕਿਸਮਤ ਦਾ ਉਦੇ ਹੋਣਾ l ਸ਼ਾਂਤੀ ਦਾ ਅਰਥ ਕੇਵਲ ਸ਼ਬਦ ਦਾ ਨਾ ਹੋਣਾ ਨਹੀਂ, ਬਲਕਿ ਮਨ ਦਾ ਮੋਨ ਹੋਣਾ ਹੈ l ਸੰਸਾਰ ਵਿੱਚ ਜ਼ੋਰ ਦਿੱਤਾ ਜਾਂਦਾ ਹੈ ਕਿ -ਕਮਾਓ ਅਤੇ ਸਿਖੋ l ਪਰਮਾਰਥ ਵਿੱਚ ਜ਼ੋਰ ਦਿੱਤਾ ਜਾਂਦਾ ਹੈ ਕਿ : ਜੀਵਨ ਨੂੰ ਸੁਧਾਰੋ l

* ਚਿੱਤ ਦੇ ਸ਼ੀਸ਼ੇ ਉੱਪਰ, ਅਤੀਤ ਦੀ ਧੂਲ, ਇਕੱਠੀ ਹੁੰਦੀ ਹੈ l ਰੋਜ਼ਾਨਾ ਹੋਣ ਵਾਲੇ ਬਦਲਾਵ ਨੂੰ ਕੋਈ ਨਹੀਂ ਦੇਖਦਾ l ਇਸ ਲਈ ਖਾਸ ਤੌਰ ਤੇ, ਪਤੀ ਪਤਨੀ ਦੇ ਵਿੱਚ ਕਲੇਸ਼ ਹੁੰਦਾ ਹੈ l ਸਭ ਕੁਝ ਬਦਲ ਜਾਂਦਾ ਹੈ, ਪਰ ਦੋਨਾਂ ਵਿੱਚ ਪੁਰਾਨੀ ਤਸਵੀਰ ਹੀ ਜਿੰਦਾ ਰਹਿੰਦੀ ਹੈ l ਪਤਨੀ ਕਹਿੰਦੀ ਹੈ ਜੋ ਪ੍ਰੇਮ ਪਹਿਲੇ ਕਰਦੇ ਸੀ ਉਹ ਹੁਣ ਨਹੀਂ l ਉਸਦੇ ਦਿਮਾਗ ਵਿੱਚ ਪੁਰਾਣੀ ਤਸਵੀਰ ਹੀ ਜ਼ਿੰਦਾ ਰਹਿੰਦੀ ਹੈ l ਇਹੀ ਗੱਲ ਬਾਪ-ਬੇਟੇ ਤੇ ਹੋਰ ਰਿਸ਼ਤੇ ਦੀ ਹੈ - ਬਦਲਾਓ ਨੂੰ ਪਹਿਚਾਨੋ ਅਤੇ ਜੀਵਨ ਵਿੱਚ ਤਾਜ਼ਗੀ ਰਖੋ l

Sant Baba Pritpal Singh Ji Jheel Wale