* ਮੌਨ ਰਹਿਣਾ ਸਭ ਤੋਂ ਵੱਡੀ ਤਾਕਤ ਹੈ l ਮੌਨ ਇਕ ਕਲਾ ਹੈ l ਮੌਨ ਭਾਸ਼ਣ ਹੈ l ਜੇ ਇਕ ਸ਼ਬਦ ਨਾਲ ਗੱਲ ਬਣਦੀ ਹੋਵੇ ਤਾਂ ਦੋ ਬੋਲਣ ਦੀ ਜ਼ਰੂਰਤ ਨਹੀਂ l
* ਤਿਲਕ ਦਾ ਮਤਲਬ, ਤਿੰਨ ਤਰ੍ਹਾਂ ਦੀ ਕਿਸਮਤ ਦਾ ਉਦੇ ਹੋਣਾ l ਸ਼ਾਂਤੀ ਦਾ ਅਰਥ ਕੇਵਲ ਸ਼ਬਦ ਦਾ ਨਾ ਹੋਣਾ ਨਹੀਂ, ਬਲਕਿ ਮਨ ਦਾ ਮੋਨ ਹੋਣਾ ਹੈ l ਸੰਸਾਰ ਵਿੱਚ ਜ਼ੋਰ ਦਿੱਤਾ ਜਾਂਦਾ ਹੈ ਕਿ -ਕਮਾਓ ਅਤੇ ਸਿਖੋ l ਪਰਮਾਰਥ ਵਿੱਚ ਜ਼ੋਰ ਦਿੱਤਾ ਜਾਂਦਾ ਹੈ ਕਿ : ਜੀਵਨ ਨੂੰ ਸੁਧਾਰੋ l
* ਚਿੱਤ ਦੇ ਸ਼ੀਸ਼ੇ ਉੱਪਰ, ਅਤੀਤ ਦੀ ਧੂਲ, ਇਕੱਠੀ ਹੁੰਦੀ ਹੈ l ਰੋਜ਼ਾਨਾ ਹੋਣ ਵਾਲੇ ਬਦਲਾਵ ਨੂੰ ਕੋਈ ਨਹੀਂ ਦੇਖਦਾ l ਇਸ ਲਈ ਖਾਸ ਤੌਰ ਤੇ, ਪਤੀ ਪਤਨੀ ਦੇ ਵਿੱਚ ਕਲੇਸ਼ ਹੁੰਦਾ ਹੈ l ਸਭ ਕੁਝ ਬਦਲ ਜਾਂਦਾ ਹੈ, ਪਰ ਦੋਨਾਂ ਵਿੱਚ ਪੁਰਾਨੀ ਤਸਵੀਰ ਹੀ ਜਿੰਦਾ ਰਹਿੰਦੀ ਹੈ l ਪਤਨੀ ਕਹਿੰਦੀ ਹੈ ਜੋ ਪ੍ਰੇਮ ਪਹਿਲੇ ਕਰਦੇ ਸੀ ਉਹ ਹੁਣ ਨਹੀਂ l ਉਸਦੇ ਦਿਮਾਗ ਵਿੱਚ ਪੁਰਾਣੀ ਤਸਵੀਰ ਹੀ ਜ਼ਿੰਦਾ ਰਹਿੰਦੀ ਹੈ l ਇਹੀ ਗੱਲ ਬਾਪ-ਬੇਟੇ ਤੇ ਹੋਰ ਰਿਸ਼ਤੇ ਦੀ ਹੈ - ਬਦਲਾਓ ਨੂੰ ਪਹਿਚਾਨੋ ਅਤੇ ਜੀਵਨ ਵਿੱਚ ਤਾਜ਼ਗੀ ਰਖੋ l
No comments:
Post a Comment