Thursday, March 28, 2013

[ Amulik Lal - Page 52 ]

* ਦੋਸਤ ਬਣਾਉਣ ਵਿੱਚ, ਕੰਜੂਸੀ ਕਰੋ l ਪਰਖੇ ਹੋਏ ਪੁਰਾਣੇ ਮਿੱਤਰਾਂ ਨਾਲ ਥੋੜੀ ਬਹੁਤ ਅਣਬਣ ਹੋ ਜਾਵੇ ਤਾਂ ਛੱਡੋ ਨਾ l ਦੋਸਤੀ ਛੱਡਣ ਦੀ ਬਜਾਏ ਦੋਸਤ ਘੱਟ ਬਣਾਓ l

* ਸਮਾਂ ਇੱਕੋ ਜਿਹਾ ਨਹੀਂ ਰਹਿੰਦਾ l ਉਤਰਾਓ, ਚੜਾਓ, ਜਿੰਦਗੀ ਵਿੱਚ ਆਉਂਦੇ ਰਹਿੰਦੇ ਹਨ l ਇਸ ਕਰਕੇ ਘਬਰਾਉਣ ਦੀ ਲੋੜ ਨਹੀਂ l

* ਜੇ ਤੁਸ਼ੀ ਉਦਾਸ ਨਹੀਂ ਹੋਣਾ ਚਾਹੁੰਦੇ, ਤੁਹਾਨੂੰ ਕੋਈ ਵੀ ਉਦਾਸ ਨਹੀਂ ਕਰ ਸਕਦਾ l ਹਰ ਚੀਜ਼ ਵਿਚੋਂ ਗੁਣ, ਸੁੰਦਰਤਾ ਤੇ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰੋ l

* ਫਿਕਰਾਂ ਵਿੱਚ, ਹਰ ਸਮੇਂ ਪਏ ਰਹਿਣਾ ਬੇਵਕੂਫੀ ਅਤੇ ਸਰਾਪ ਹੈ l ਖੁਦ ਨੂੰ ਰਚਨਾਤਮਕ ਚੀਜ਼ਾਂ ਵਿੱਚ ਲਾਓ l ਜ਼ਿੰਦਗੀ ਬੋਝ ਨਹੀਂ, ਹਲਕੀ ਸੋਹਣੀ ਅਤੇ ਅੱਛੀ ਲਗੇਗੀ l

* ਕੋਈ ਤੁਹਾਡੀ ਆਲੋਚਨਾ ਕਰੇ, ਨਿੰਦਾ ਕਰੇ, ਹੱਸ ਕੇ ਸਵੀਕਾਰ ਕਰੋ l ਉਸ ਕਮੀ ਨੂੰ ਆਪਣੇ ਆਪ ਵਿਚੋ ਦੂਰ ਕਰਨ ਦੀ ਕੋਸ਼ਿਸ਼ ਕਰੋ l ਹਮੇਸ਼ਾ ਖੁਸ਼ ਰਹਿਣ ਦਾ ਫੈਸਲਾ ਕਰੋ ਅਤੇ ਉਦਾਸੀ ਨੂੰ ਭਜਾ ਦਿਉ l 

* ਸਾਨੂੰ ਅਪਨੀ ਹਰ ਗਤੀਵਿਧੀ ਨੂੰ, ਨਦੀ ਦੀ ਤਰ੍ਹਾਂ, ਚੱਲਦੇ ਰੱਖਣਾ ਚਾਹੀਦਾ ਹੈ l ਉਸਦਾ ਇਕ ਲਾਭ ਹੈ ਕਿ ਨਦੀ ਚੱਲਦੀ-ਚੱਲਦੀ ਨਵੇਂ ਕਿਨਾਰੇ, ਨਵੀਆਂ ਚਟਾਨਾਂ ਅਤੇ ਨਵੇਂ ਮੋੜਾਂ ਤੋਂ ਗੁਜਰਦੀ ਹੈ l ਇਸ ਤਰ੍ਹਾਂ ਜ਼ਿੰਦਗੀ ਦੀ ਤਾਜ਼ਗੀ ਵੀ ਬਣੀ ਰਹਿੰਦੀ ਹੈ l ਨਵਾਂ ਪਾਉਣ ਦੀ ਉਮੀਦ ਵੀ ਜਿੰਦਾ ਰਹਿੰਦੀ ਹੈ l

No comments:

Post a Comment